ਧੁੱਪ ਵਿਚ ਸੜਦੀਆਂ ਨੇ , ਜੰਗਲ ਦੀਆ ਰਾਹਵਾਂ.
ਕੋਇਲ ਵੀ ਹੁਣ ਕਦੀ ਕਦੀ ਕੂਕਦੀ ਏ ,
ਸ਼ੋਰ ਮਚਾ ਰਖਿਆ ਹੈ, ਹਰ ਪਾਸੇ ਹੀ ਕਾਵਾਂ.
ਝਖੜ ਤੇ ਤੂਫ਼ਾਨ ,ਅੱਖਾਂ ਵਿਚੋ ਨੀਰ ਹੀ ਵਹਾਂਦੇ ਨੇ,
ਮੋਰ ਪੈਲਾਂ ਪਾਣ , ਨਾ ਓਹ ਵਗਣ ਹਵਾਵਾਂ .
ਸਤਾਉਣ ਦਾ ਤੂੰ ਵੀ ਦੋਸਤ ਕੋਈ ਹੋਰ ਢੰਗ ਸੋਚ ਲੈ ,
ਦਮ ਨਾ ਰਿਹਾ ਜੋ ਤੂੰ ਦਿਤੀਆਂ ਸਜਾਵਾਂ.
ਚਾਹਕੇ ਵੀ ਤੇਰੇ ਜਿਹਾ ਨਾ ਹੋ ਸਕਿਆ ,
ਕਿੰਝ ਦੱਸ ਤੇਨੂੰ ਆਪਣਾ ਬਣਾਵਾਂ.
ਕਦੇ ਦਸਿਆ ਹੀ ਨੀ ਤੂੰ ਕੀ ਲਗਦੇ ਹਨ ਤੇਰੇ ,
ਕਿਸ ਰਿਸ਼ਤੇ ਦੇ ਨਾਂ ਤੇ ,ਹੱਕ ਮੈਂ ਜਤਾਵਾਂ.
ਹੁਣ ਤਕ ਗੁਜਰਿਆ ਸਫ਼ਰ ਤੇਰੀਆਂ ਯਾਦਾਂ ਵਿਚ
ਰਹਿੰਦੀ ਜਿੰਦਗੀ ਵੀ ਤੇਰੇ ਨਾਮ ਕਰ ਜਾਵਾਂ
ਮੈਨੂੰ ਮੇਰੀ ਮੌਤ ਪਈ ਉਡੀਕਦੀ ਹੈ,
ਜਗਤਾਰ ਪਾ ਲਾਵੇ ਮੁਕਾਮ ,ਜਰਾ ਖੋਲ ਤੂੰ ਬਾਹਵਾਂ .
Subscribe to:
Post Comments (Atom)

0 comments:
Post a Comment